|
|
News Category
|
|
ਗਾਂਗੁਲੀ ਦਾ ਇਸ਼ਾਰਾ \'ਧੋਨੀ ਦੀ ਜਗ੍ਹਾ ਗੰਭੀਰ ਬਣੇ ਕਪਤਾਨ\'
Date: May 28, 2012
Date: May 28,2012
ਕੋਲਕਾਤਾ- ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਇਕ ਵਾਰ ਫਿਰ ਤੋਂ ਟੈਸਟ ਕ੍ਰਿਕਟ ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ \'ਤੇ ਪ੍ਰਸ਼ਨ ਚਿੰਨ੍ਹ ਲਗਾਇਆ। ਗਾਂਗੁਲੀ ਨੇ ਕਿਹਾ ਕਿ ਜਿੱਥੋਂ ਤੱਕ ਖੇਡ ਦੇ ਲੰਬੇ ਫਾਰਮੈਟ ਵਿਚ ਕਪਤਾਨ ਨਿਯੁਕਤ ਕਰਨ ਦਾ ਸਵਾਲ ਹੈ, ਤਾਂ ਆਈ ਪੀ ਐਲ ਵਿਚ ਗੌਤਮ ਗੰਭੀਰ ਦੀ ਸਫਲਤਾ ਨਾਲ ਉਨ੍ਹਾਂ ਨੂੰ ਬਦਲ ਮਿਲੇਗਾ।
ਗੰਭੀਰ ਦੀ ਅਗਵਾਈ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣਾ ਪਹਿਲਾ ਖਿਤਾਬ ਜਿੱਤਿਆ ਹੈ।
ਇੰਗਲੈਂਡ ਅਤੇ ਆਸਟ੍ਰੇਲੀਆ ਹੱਥੋਂ ਟੈਸਟ ਲੜੀ 0-4 ਦੇ ਫਰਕ ਨਾਲ ਹਾਰਨ ਬਾਰੇ ਗੱਲ ਕਰਦੇ ਹੋਏ ਗਾਂਗੁਲੀ ਨੇ ਕਿਹਾ, \'\'ਜਿਵੇਂ ਕਿ ਮੈਂ ਹਮੇਸ਼ਾ ਤੋਂ ਕਹਿੰਦਾ ਆਇਆ ਹਾਂ, ਇਕ ਟੈਸਟ ਕ੍ਰਿਕਟਰ ਦੇ ਤੌਰ \'ਤੇ ਧੋਨੀ \'ਤੇ ਸਵਾਲੀਆ ਨਿਸ਼ਾਨ ਹੈ, ਪਰ ਟੈਸਟ ਫਾਰਮੈਟ ਵਿਚ ਗੰਭੀਰ ਸੁਭਾਵਿਕ ਪਸੰਦ ਹੈ।\'\'
ਹਾਲਾਂਕਿ ਧੋਨੀ ਅਤੇ ਗੰਭੀਰ ਦੀ ਤੁਲਨਾ ਕਰਨ ਤੋਂ ਇਨਕਾਰ ਕਰਦੇ ਹੋਏ ਗਾਂਗੁਲੀ ਨੇ ਕਿਹਾ ਕਿ ਧੋਨੀ ਆਪਣੇ ਸਬਰੀਲੇ ਸੁਭਾਅ ਕਾਰਣ ਵਨ ਡੇ ਅਤੇ ਟੀ-20 ਵਿਚ ਸਭ ਤੋਂ ਵਧੀਆ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫਾਰਮੈਟ ਵਿਚ ਧੋਨੀ ਦਾ ਰਿਕਾਰਡ ਆਪਣੇ-ਆਪ ਬੋਲਦਾ ਹੈ।
|
|