Content on this page requires a newer version of Adobe Flash Player.

Get Adobe Flash player

E-Mail: tehelka.tehelka@gmail.com, Phone: 073075 26000, Fax: 0161-5045375   
 ¤ Govt lowers GDP estimate to 6.9 per cent  ¤ ਵਿਵਾਦਪੂਰਨ ਮਾਮਲਿਆਂ \'ਤੇ ਮੰਤਰਾਲੇ ਜਾਣਕਾਰੀ ਦੇਣ-ਪ੍ਰਧਾਨ ਮੰਤਰੀ  ¤ ਸੀਰੀਆ ਦੀ ਤਾਜ਼ਾ ਹਿੰਸਾ \'ਚ 48 ਹੋਰ ਮਰੇ  ¤ ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ  ¤ Imran Khan`s fun visit to New York University  ¤ Syrian troops fight rebels near Lebanese border  ¤  Putin ready for run-off  ¤  NATO report on Taliban links old wine: Pakistan  ¤ 73 dead in riot after football match in Egypt  ¤  Chidambaram should quit: BJP  ¤ Sensex gains 172 points in early trade  ¤ A collective failure of Govt, says Swamy  ¤  Supreme Court cancels 122 2G licences  ¤ Jayalalithaa, Vijayakant clash in Assembly  ¤ Filmfare’s top 10 ‘priceless’ moments  ¤ Dad's passion inspires Ranbir to do better work  ¤ Shah Rukh Khan’s wife Gauri is most beautiful, feels Hrithik Roshan  ¤ Shirish Kunder 'slap jokes' go viral  ¤ Ileana and I are friends: Priyanka Chopra  ¤  Economic growth revised down to 8.4 p.c.  ¤ . 
 
News Category

ਕੁਝ ਨਹੀਂ ਕਹਿਣਾ ਚਾਹੁੰਦੀ


Date: May 28, 2012

Date: May 28, 2012

ਰਣਵੀਰ ਮੇਰਾ ਦੋਸਤ ਹੈ ਅਤੇ ਹੁਣੇ ਜਿਹੇ ਮੈਂ ਉਸ ਨਾਲ ਬਿਲਕੁਲ ਉਸੇ ਤਰ੍ਹਾਂ ਦੀ ਫ਼ਿਲਮ ਦੇਖਣ ਗਈ, ਜਿਵੇਂ ਮੈਂ ਬਾਕੀ ਦੋਸਤਾਂ ਨਾਲ ਜਾਂਦੀ ਹਾਂ। ਅਸੀਂ ਇਕ ਗਰੁੱਪ \'ਚ ਸੀ ਅਤੇ ਜ਼ਾਹਿਰ ਤੌਰ \'ਤੇ ਇਹ ਗੱਲ ਕੋਈ ਨਹੀਂ ਕਹਿਣ ਵਾਲਾ। ਜਦੋਂ ਸਾਨੂੰ ਸਮਾਂ ਮਿਲਦਾ ਹੈ ਤਾਂ ਅਸੀਂ ਆਮ ਲੋਕਾਂ ਵਾਂਗ ਹੀ ਡਿਨਰ ਲਈ ਜਾਂ ਫ਼ਿਲਮਾਂ ਦੇਖਣ ਲਈ ਜਾਂਦੇ ਹਾਂ।

ਅਨੁਸ਼ਕਾ ਸ਼ਰਮਾ ਦੀ ਰਣਵੀਰ ਸਿੰਘ ਨਾਲ ਪਿਛਲੀ ਪ੍ਰਦਰਸ਼ਿਤ ਫ਼ਿਲਮ \'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਔਸਤ ਸਫਲ ਰਹੀ। ਇਸ ਵੇਲੇ ਅਨੁਸ਼ਕਾ ਇਮਰਾਨ ਖ਼ਾਨ ਨਾਲ ਵਿਸ਼ਾਲ ਭਾਰਦਵਾਜ ਦੀ ਫ਼ਿਲਮ \'ਮਟਰੂ ਕੀ ਬਿਜਲੀ ਕਾ ਮੰਡੋਲਾ\' ਦੀ ਸ਼ੂਟਿੰਗ \'ਚ ਰੁੱਝੀ ਹੋਈ ਹੈ। ਪੇਸ਼ ਹਨ ਅਨੁਸ਼ਕਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :

ਤੁਸੀਂ ਇਮਰਾਨ ਖ਼ਾਨ ਨਾਲ ਪਹਿਲੀ ਵਾਰ ਕੰਮ ਕਰ ਰਹੇ ਹੋ। ਉਨ੍ਹਾਂ ਦਾ ਸੁਭਾਅ ਤੁਹਾਨੂੰ ਕਿਹੋ ਜਿਹਾ ਲੱਗਾ? ਫ਼ਿਲਮ ਬਾਰੇ ਕੁਝ ਦੱਸੋ?

- ਇਮਰਾਨ ਸ਼ਾਂਤ ਸੁਭਾਅ ਦਾ ਵਿਅਕਤੀ ਹੈ। ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਕੰਮ ਕਰਨ ਵੇਲੇ ਮੇਰੇ ਆਲੇ-ਦੁਆਲੇ ਸ਼ਾਂਤੀ ਪਸੰਦ ਲੋਕ ਹੋਣ। ਇਮਰਾਨ ਨੇ ਇਸ ਫਿਲਮ \'ਚ ਠੇਠ ਹਰਿਆਣਵੀ ਦੀ ਭੂਮਿਕਾ ਨਿਭਾਈ ਹੈ ਅਤੇ ਮੈਂ ਇਕ ਆਧੁਨਿਕ ਜ਼ਿਮੀਂਦਾਰ ਦੀ ਬੇਟੀ ਦਾ ਕਿਰਦਾਰ ਨਿਭਾਅ ਰਹੀ ਹਾਂ, ਜਿਸ ਨੇ ਵਿਦੇਸ਼ \'ਚ ਪੜ੍ਹਾਈ-ਲਿਖਾਈ ਕੀਤੀ ਹੈ।

\'ਬੈਂਡ ਬਾਜਾ ਬਾਰਾਤ\' ਵਰਗਾ ਜਾਦੂ ਕਾਇਮ ਕਰਨ \'ਚ \'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਅਸਫਲ ਰਹੀ। ਤੁਹਾਡੇ ਮੁਤਾਬਿਕ ਇਸ ਦਾ ਕੀ ਕਾਰਨ ਹੋ ਸਕਦਾ ਹੈ?

- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ \'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਨੇ ਬੀ. ਬੀ. ਬੀ. (ਬੈਂਡ ਬਾਜਾ ਬਾਰਾਤ) ਤੋਂ ਵਧੇਰੇ ਕਾਰੋਬਾਰ ਕੀਤਾ। ਹਾਂ, ਇਸ ਨੂੰ ਬੀ. ਬੀ. ਬੀ. ਵਾਂਗ ਦਰਸ਼ਕਾਂ ਦਾ ਪਿਆਰ ਨਹੀਂ ਮਿਲ ਸਕਿਆ।

\'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਵਿਚ ਤੁਹਾਡਾ ਕਿਰਦਾਰ ਠੀਕ ਤਰ੍ਹਾਂ ਉੱਭਰ ਕੇ ਸਾਹਮਣੇ ਨਹੀਂ ਆਇਆ। ਸ਼ੂਟਿੰਗ ਦੌਰਾਨ ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ?

- ਇਕ ਕਲਾਕਾਰ ਦੇ ਰੂਪ \'ਚ ਮੇਰਾ ਇਹ ਫਰਜ਼ ਹੈ ਕਿ ਮੈਂ ਆਪਣੀ ਸਮਰੱਥਾ ਮੁਤਾਬਿਕ ਕਿਰਦਾਰ ਨੂੰ ਪੇਸ਼ ਕਰਾਂ। \'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਲਈ ਆਲੋਚਕਾਂ ਨੇ ਲਿਖਿਆ ਕਿ ਪ੍ਰਫਾਰਮੈਂਸ ਪੱਖੋਂ ਇਸ \'ਚ ਕੋਈ ਵੀ ਕਮੀ ਨਹੀਂ ਸੀ ਪਰ ਜੇਕਰ ਇਸ \'ਚ ਮੇਰਾ ਕਿਰਦਾਰ ਹੋਰ ਵੀ ਵੱਡਾ ਹੁੰਦਾ ਤਾਂ ਚੰਗਾ ਹੁੰਦਾ।

ਕੀ ਤੁਸੀਂ ਰਣਬੀਰ ਕਪੂਰ ਨਾਲ ਰਾਜ ਕੁਮਾਰ ਹਿਰਾਨੀ ਦੀ ਅਗਲੀ ਫ਼ਿਲਮ \'ਚ ਵੀ ਕੰਮ ਕਰ ਰਹੇ ਹੋ?

- ਮੈਂ ਫ਼ਿਲਮ ਬਾਰੇ ਕਾਫੀ ਕੁਝ ਪੜ੍ਹ ਚੁੱਕੀ ਹਾਂ ਅਤੇ ਇਸ \'ਚ ਮੇਰਾ ਸ਼ਾਮਿਲ ਹੋਣਾ ਸੰਭਵ ਹੈ ਪਰ ਮੈਂ ਇਸ ਬਾਰੇ ਉਦੋਂ ਤਕ ਕੁਝ ਨਹੀਂ ਕਹਿਣਾ ਚਾਹੁੰਦੀ, ਜਦੋਂ ਤਕ ਪ੍ਰੋਡਕਸ਼ਨ ਹਾਊਸ ਇਸ ਬਾਰੇ ਕੁਝ ਨਹੀਂ ਕਹਿੰਦਾ।

\'ਬਦਮਾਸ਼ ਕੰਪਨੀ\' ਵਿਚ ਤੁਸੀਂ ਬਿਕਨੀ ਪਹਿਨੀ, ਫਿਰ \'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਵਿਚ ਵੀ, ਕੀ ਅਸਲ \'ਚ ਇਸ ਦੀ ਲੋੜ ਸੀ ਜਾਂ ਫਿਰ ਇਹ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦਾ ਸਿਰਫ਼ ਇਕ ਫਾਰਮੂਲਾ ਸੀ?

- ਜੇਕਰ ਅਸੀਂ ਦਰਸ਼ਕਾਂ ਨੂੰ ਆਕਰਸ਼ਿਤ ਹੀ ਕਰਨਾ ਹੁੰਦਾ ਤਾਂ ਅਸੀਂ ਥੀਏਟ੍ਰੀਕਲ ਟ੍ਰੇਲਰ \'ਚ ਹੀ ਉਸ ਨੂੰ ਸ਼ਾਮਿਲ ਕਰ ਲਿਆ ਹੁੰਦਾ। ਹਾਂ, \'ਲੇਡੀਜ਼ ਵਰਸਿਜ਼ ਰਿੱਕੀ ਬਹਿਲ\' ਦੀ ਰਿਲੀਜ਼ ਤੋਂ ਪਹਿਲਾਂ ਇਹ ਗੱਲ ਖ਼ਬਰਾਂ \'ਚ ਵੀ ਆਈ। ਆਪਣੇ ਵਲੋਂ ਅਸੀਂ ਇਸ ਬਾਰੇ ਕੁਝ ਨਹੀਂ ਕਿਹਾ, ਅਸਲ \'ਚ ਉਸ ਸੰਦਰਭ ਨੂੰ ਸਮਝੇ ਜਾਣ ਦੀ ਲੋੜ ਹੈ, ਜਿਸ \'ਚ ਮੈਂ ਇਸ ਨੂੰ ਪਹਿਨਿਆ ਸੀ।

ਰਣਵੀਰ ਸਿੰਘ ਅਤੇ ਤੁਹਾਡੇ ਬਾਰੇ ਅਫ਼ਵਾਹਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਟਿੱਪਣੀ?

- ਰਣਵੀਰ ਮੇਰਾ ਦੋਸਤ ਹੈ ਅਤੇ ਹੁਣੇ ਜਿਹੇ ਮੈਂ ਉਸ ਨਾਲ ਬਿਲਕੁਲ ਉਸੇ ਤਰ੍ਹਾਂ ਦੀ ਫ਼ਿਲਮ ਦੇਖਣ ਗਈ, ਜਿਵੇਂ ਮੈਂ ਬਾਕੀ ਦੋਸਤਾਂ ਨਾਲ ਜਾਂਦੀ ਹਾਂ। ਅਸੀਂ ਇਕ ਗਰੁੱਪ \'ਚ ਸੀ ਅਤੇ ਜ਼ਾਹਿਰ ਤੌਰ \'ਤੇ ਇਹ ਗੱਲ ਕੋਈ ਨਹੀਂ ਕਹਿਣ ਵਾਲਾ। ਜਦੋਂ ਸਾਨੂੰ ਸਮਾਂ ਮਿਲਦਾ ਹੈ ਤਾਂ ਅਸੀਂ ਆਮ ਲੋਕਾਂ ਵਾਂਗ ਹੀ ਡਿਨਰ ਲਈ ਜਾਂ ਫ਼ਿਲਮਾਂ ਦੇਖਣ ਲਈ ਜਾਂਦੇ ਹਾਂ। ਸਮੱਸਿਆ ਇਹ ਹੈ ਕਿ ਆਮ ਲੋਕਾਂ ਦੀ ਨਜ਼ਰ \'ਚ ਮਾਇਆਨਗਰੀ ਨਾਲ ਜੁੜੇ 2 ਕਲਾਕਾਰਾਂ ਵਿਚਾਲੇ ਸਾਧਾਰਨ ਰਿਸ਼ਤਾ ਹੋ ਹੀ ਨਹੀਂ ਸਕਦਾ।



© 2013 TehelkaNews.com
eXTReMe Tracker