|
|
News Category
|
|
ਮੋਦੀ ਖਿਲਾਫ ਮੋਰਚਾਬੰਦੀ
Date: May 31, 2012
Date: May 31, 2012
ਅਹਿਮਦਾਬਾਦ:--¸ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਅਸੰਤੁਸ਼ਟਾਂ ਦੇ ਹੋਰ ਹਮਲੇ ਦਾ ਸਾਹਮਣਾ ਕਰਨਾ ਪਿਆ। ਸੂਬੇ ਵਿਚ ਇਸ ਸਾਲ ਦੇ ਅੰਤ ਵਿਚ ਨਵੰਬਰ-ਦਸੰਬਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹਨ ਜਿਸ ਦੇ ਮੱਦੇਨਜ਼ਰ ਭਾਜਪਾ ਵਿਚ ਵਧਦੀ ਦਰਾੜ ਨਾਲ ਪਾਰਟੀ ਆਲਾ ਕਮਾਨ ਤਾਂ ਚਿੰਤਤ ਹੈ ਹੀ, ਮੁਖ ਮੰਤਰੀ \'ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਮੋਦੀ ਦੇ ਕੱਟੜ ਵਿਰੋਧੀ ਕੇਸ਼ੂਭਾਈ ਪਟੇਲ ਤੇ ਹੋਰ ਅਸੰਤੁਸ਼ਟਾਂ ਨੇ ਮੁਖ ਮੰਤਰੀ ਖਿਲਾਫ ਸਾਂਝੀ ਰਣਨੀਤੀ ਬਣਾਉਣ ਲਈ ਬੈਠਕ ਕੀਤੀ। ਕੇਸ਼ੂਭਾਈ ਨੇ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ \'ਤੇ ਵਿਚਾਰ ਕਰਨ ਲਈ ਸਾਬਕਾ ਮੁਖ ਮੰਤਰੀ ਸੁਰੇਸ਼ ਮਹਿਤਾ, ਸਾਬਕਾ ਕੇਂਦਰੀ ਮੰਤਰੀ ਕਾਸ਼ੀ ਰਾਮ, ਸਾਬਕਾ ਗ੍ਰਹਿ ਰਾਜ ਮੰਤਰੀ ਗਵਰਧਨ ਜਾਫੀਆ ਤੇ ਹੋਰ ਅਸੰਤੁਸ਼ਟਾਂ ਨਾਲ ਬੈਠਕ ਕੀਤੀ।
|
|