|
|
News Category
|
|
ਬੰਦ ਨਾਲ ਆਮ ਜਨ-ਜੀਵਨ \'ਤੇ ਹੋਇਆ ਅਸਰ
Date: May 31, 2012
Date: May 31,
ਪੈਟਰੋਲ ਦੀ ਵਧਾਈ ਕੀਮਤ ਦੇ ਵਿਰੋਧ ਦੇ ਕਾਰਣ ਹੋਈ ਹੜਤਾਲ ਦੇ ਨਾਲ ਕਰਨਾਟਕ \'ਚ ਆਮ ਜਨਤਾ ਪ੍ਰਭਾਵਿਤ ਹੋਈ। ਬੰਦ ਕਰਾਉਣ ਵਾਲੇ ਆਗੂਆਂ ਨੇ ਤਿੰਨ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ 1 ਦਰਜਣ ਦੂਜੀਆਂ ਬੱਸਾਂ \'ਤੇ ਪੱਥਰ ਸੁੱਟੇ ਜਿਸ ਨਾਲ ਪ੍ਰਸ਼ਾਸਨ ਨੂੰ ਬੱਸ ਸੇਵਾ ਬੰਦ ਕਰਨੀ ਪਈ।
ਖਬਰਾਂ ਤੋਂ ਪਤਾ ਲੱਗਿਆ ਕਿ ਬੰਦ ਹੋਣ ਦੇ ਕਾਰਣ ਕਈ ਜ਼ਿਲ੍ਹਿਆਂ \'ਤੇ ਅਸਰ ਪਿਆ ਹੈ ਅਤੇ ਰਾਜ ਦੇ ਕਈ ਹਿੱੱਸਿਆ \'ਚ ਦੁਕਾਨਾਂ ਅਤੇ ਵਪਾਰਕ ਕੰਮ ਬੰਦ ਹਨ।
ਬੰਦ ਹੋਣ ਕਾਰਣ ਸਕੂਲਾਂ ਅਤੇ ਕਾਲਜ਼ਾਂ \'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਬੱਸਾਂ \'ਤੇ ਪੱਥਰ ਸੁੱਟੇ ਜਾਣ ਦੀ ਘਟਨਾਂ ਨੂੰ ਦੇਖਦੇ ਬੰਗਲੌਰ ਦੇ ਮਹਾਨਗਰ ਪਰਿਵਹਨ ਨਿਗਮ ਪ੍ਰਧਾਨ ਬੀ. ਐਮ. ਟੋਸੀ. ਨੇ ਆਪਣੀ ਬੱਸ ਸੇਵਾ ਅੱਜ ਸ਼ਾਮ ਤੱਕ ਲਈ ਬੰਦ ਕਰ ਦਿੱਤੀ ਹੈ। ਹੋਰ ਕੁਝ ਜ਼ਿਲ੍ਹਿਆਂ ਜਿਵੇ ਕਿ ਕੋਲਰ, ਰਾਮਨਗਰ, ਹੂਬਲੀ-ਧਾਰਵਾੜ ਅਤੇ ਹਸਣ ਆਦਿ ਵਿਚ ਵੀ ਬਸ ਸੇਵਾ ਬੰਦ ਕਰ ਦਿੱਤੀ ਗਈ ਹੈ।
ਬੰਦ ਹੋਣ ਕਰਕੇ ਨਾ ਕਿ ਸਿਰਫ ਕਰਨਾਟਕ ਬਲਕਿ ਦਿੱਲੀ, ਮਹਾਂਰਾਸ਼ਟਰ, ਮੰਬਈ, ਬਿਹਾਰ, ਪੰਜਾਬ, ਰਾਜਸਥਾਨ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।
|
|