|
|
News Category
|
|
ਵਿਵਾਦਪੂਰਨ ਮਾਮਲਿਆਂ \'ਤੇ ਮੰਤਰਾਲੇ ਜਾਣਕਾਰੀ ਦੇਣ-ਪ੍ਰਧਾਨ ਮੰਤਰੀ
Date: Feb 06, 2012
ਨਵੀਂ ਦਿੱਲੀ, 5 ਫਰਵਰੀ (ਏਜੰਸੀ) -ਬਜਟ ਇਜਲਾਸ ਸ਼ੁਰੂ ਹੋਣ \'ਚ ਭਾਵੇਂ ਕਿ ਹਾਲੇ ਸਮਾਂ ਬਾਕੀ ਹੈ ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਵੱਖ-ਵੱਖ ਮੰਤਰਾਲਿਆਂ ਨਾਲ ਸੰਬੰਧਿਤ ਵਿਵਾਦਪੂਰਨ ਮਾਮਲਿਆਂ \'ਤੇ ਵਿਰੋਧੀ ਧਿਰ ਦੇ ਵਾਰ ਤੋਂ ਬਚਣ ਲਈ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਵਿੱਤ, ਵਪਾਰ, ਵਿੱਤੀ ਸੇਵਾਵਾਂ, ਕਾਰਪੋਰੇਟ ਮਾਮਲੇ, ਨਿਵੇਸ਼, ਭਾਰੇ ਉਦਯੋਗ ਅਤੇ ਉਦਯੋਗਿਕ ਨੀਤੀ ਤੇ ਡੀ. ਆਈ. ਪੀ. ਪੀ. ਨਾਲ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਚਿੱਠੀ ਲਿਖੀ ਹੈ ਅਤੇ ਉਨ੍ਹਾਂ ਨੂੰ ਸੰਸਦ \'ਚ ਵਿਰੋਧੀ ਧਿਰ ਵੱਲੋਂ ਚੁੱਕੇ ਜਾਣ ਵਾਲੇ ਸੰਭਾਵਿਤ ਮਾਮਲਿਆਂ \'ਤੇ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਬਜਟ ਇਜਲਾਸ ਮਾਰਚ ਦੇ ਦੂਜੇ ਹਫ਼ਤੇ \'ਚ ਸ਼ੁਰੂ ਹੋਣ ਦੀ ਉਮੀਦ ਹੈ।
|
|